ਖੇਤਾਂ 'ਚ ਝੋਨਾ ਲਗਿਆ ਤਾਂ ਤੁਸੀਂ ਬੜੀ ਵਾਰ ਦੇਖਿਆ ਹੋਣਾ ਪਰ ਕੀ ਸੜਕ 'ਤੇ ਝੋਨਾ ਲਗਿਆ ਦੇਖਿਆ ਹੈ ?ਜੀ ਹਾਂ, ਤਸਵੀਰਾਂ ਦਸੂਹਾ ਦੀਆਂ ਨੇ ਜਿੱਥੇ ਪਿੰਡ ਘਗਵਾਲ ਦੇ ਲੋਕਾਂ ਨੇ ਸੜਕ 'ਤੇ ਝੋਨਾ ਲਗਾ ਦਿੱਤਾ ਹੈ | ਵਿਧਾਨ ਸਭਾ ਦਸੂਹਾ 'ਚ ਪੈਂਦੇ ਪਿੰਡ ਘਗਵਾਲ ਤੋਂ ਹਾਜੀਪੁਰ ਨੂੰ ਜਾਂਦੇ ਲਿੰਕ ਰੋਡ ਦੀ ਖ਼ਸਤਾ ਹਾਲਤ ਕਾਰਨ ਲੋਕ ਪਿਛਲੇ ਦੋ ਸਾਲ ਤੋਂ ਪਰੇਸ਼ਾਨ ਹਨ। ਜਿਸਦੇ ਚੱਲਦਿਆਂ ਲੋਕਾਂ ਨੇ ਹੁਣ ਸੜਕ 'ਤੇ ਹੀ ਝੋਨਾ ਲੱਗਾ ਦਿਤਾ ਹੈ | ਦੱਸਦਈਏ ਕਿ ਸੜਕ 'ਤੇ ਪਏ ਵੱਡੇ-ਵੱਡੇ ਖੱਡਿਆਂ 'ਚ ਬਰਸਾਤ ਦਾ ਪਾਣੀ ਖੜ ਜਾਂਦਾ ਹੈ | ਜਿਸ ਨਾਲ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਹੁਣ ਰੋਸ 'ਚ ਆਏ ਲੋਕਾਂ ਨੇ ਇਸ ਪਾਣੀ ਕਾਰਨ ਸੜਕ 'ਤੇ ਹੀ ਝੋਨਾ ਲਗਾ ਦਿੱਤਾ ਹੈ |
.
Farmers planted paddy on the roads, you will be shocked if you know the reason.
.
.
.
#dasuyaprotest #punjabnews #hoshiarpurnews